ਅਮਰੀਕੀ ਰਾਸ਼ਟਰਪਤੀ ਡੋਨਾਲਡ Trump ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਨਿਵੇਸ਼ਕਾਂ ਲਈ 35 ਸਾਲ ਪੁਰਾਣੇ ਵੀਜ਼ੇ ਦੀ ਥਾਂ 50 ਲੱਖ ਅਮਰੀਕੀ ਡਾਲਰ ’ਚ ‘ਗੋਲਡ ਕਾਰਡ’ ਵੀਜ਼ਾ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਹ ਵੀਜ਼ਾ ਲੈਣ ਵਾਲੇ ਅਮਰੀਕੀ ਨਾਗਰਿਕਤਾ ਦੇ ਪਾਤਰ ਹੋ ਜਾਣਗੇ।ਟਰੰਪ ਨੇ ਓਵਲ ਆਫਿਸ (ਅਮਰੀਕੀ ਰਾਸ਼ਟਰਪਤੀ ਦਫ਼ਤਰ) ’ਚ ਕਿਹਾ, ਅਮੀਰ ਤੇ ਕਾਮਯਾਬ ਲੋਕ ਇਹ ਵੀਜ਼ਾ ਲੈ ਸਕਦੇ ਹਨ। ਉਹ ਕਾਫ਼ੀ ਪੈਸਾ ਨਿਵੇਸ਼ ਕਰਨਗੇ, ਕਾਫ਼ੀ ਜ਼ਿਆਦਾ ਟੈਕਸ ਦਾ ਭੁਗਤਾਨ ਕਰਨਗੇ ਤੇ ਕਾਫੀ ਲੋਕਾਂ ਨੂੰ ਨੌਕਰੀ ਦੇਣਗੇ। ਮੈਨੂੰ ਲੱਗਦਾ ਹੈ ਕਿ ਇਹ (ਯੋਜਨਾ) ਬਹੁਤ ਹੀ ਕਾਮਯਾਬ ਹੋਣ ਵਾਲੀ ਹੈ।ਵਣਜ ਮੰਤਰੀ ਹਾਵਾਰਡ ਲੁਟਨਿਕ ਨੇ ਕਿਹਾ ਕਿ ਟਰੰਪ ਗੋਲਡ ਕਾਰਡ ਦੋ ਹਫ਼ਤਿਆਂ ’ਚ ਈਬੀ-5 ਵੀਜ਼ੇ ਦੀ ਥਾਂ ਲੈ ਲਵੇਗਾ। ਅਮਰੀਕੀ ਸੰਸਦ ਮੈਂਬਰ ਨੇ 1990 ’ਚ ਵਿਦੇਸ਼ੀ ਨਿਵੇਸ਼ ਨੂੰ ਧਿਆਨ ’ਚ ਰੱਖਦੇ ਹੋਏ ਈਬੀ-5 ਵੀਜ਼ਾ ਸ਼ੁਰੂ ਕੀਤਾ ਸੀ ਤੇ ਇਹ 10 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਤੇ ਘੱਟੋ-ਘੱਟ 10 ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਵਿਅਕਤੀਆਂ ਲਈ ਉਪਲਬਧ ਹੈ। ਇਮੀਗ੍ਰੇਸ਼ਨ ਨਾਲ ਸਬੰਧਤ ਗ੍ਰਹਿ ਮੰਤਰਾਲੇ ਦੇ ਸਾਲਾਨਾ ਅੰਕੜਿਆਂ ਮੁਤਾਬਕ 30 ਸਤੰਬਰ, 2022 ਤੱਕ 12 ਮਹੀਨਿਆਂ ਦੌਰਾਨ ਕਰੀਬ 8,000 ਲੋਕਾਂ ਨੇ ਨਿਵੇਸ਼ਕ ਵੀਜ਼ਾ ਲਿਆ ਸੀ। ਸੰਸਦ ਦੀ ਖੋਜ ਸੇਵਾ ਨੇ 2021 ’ਚ ਕਿਹਾ ਸੀ ਕਿ ਈਬੀ-5 ਵੀਜ਼ਾ ’ਚ ਧੋਖਾਧੜੀ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੰਸਲਟੈਂਟ ਕੰਪਨੀ ‘ਹੇਨਲੀ ਐਂਡ ਪਾਰਟਰਨਸ’ ਮੁਤਾਬਕ ਅਮਰੀਕਾ, ਬਰਤਾਨੀਆ, ਸਪੇਨ, ਗ੍ਰੀਸ, ਮਾਲਟਾ, ਆਸਟ੍ਰੇਲੀਆ, ਕੈਨੇਡਾ ਤੇ ਇਟਲੀ ਸਮੇਤ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ ਅਮੀਰ ਲੋਕਾਂ ਨੂੰ ‘ਗੋਲਡ ਵੀਜ਼ਾ’ ਦਿੰਦੇ ਹਨ।ਟਰੰਪ ਨੇ ਕਿਹਾ ਕਿ ਇਹ (ਗੋਲਡ ਕਾਰਡ) ਇਕ ਗ੍ਰੀਨ ਕਾਰਡ ਵਾਂਗ ਹੋਵੇਗਾ, ਪਰ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਮੁਕਤ ਹੋਵੇਗਾ। ਇਹ ਲੋਕਾਂ,ਲਈ ਖ਼ਾਸ ਤੌਰ ’ਤੇ ਅਮੀਰ ਤੇ ਪ੍ਰਤਿਭਾਸ਼ਾਲੀ ਵਿਅਕਤੀਆਂ ਲਈ ਅਮਰੀਕੀ ਨਾਗਰਿਕਤਾ ਲੈਣ ਦਾ ਰਸਤਾ ਬਣਾਏਗਾ। ਉਨ੍ਹਾਂ ਨੇ ਇਸ ਕਾਰਡ ਲਈ ਰੁਜ਼ਗਾਰ ਸਿਰਜਣਾ ਦੀ ਜ਼ਰੂਰਤ ਦਾ ਜ਼ਿਕਰ ਨਹੀਂ ਕੀਤਾ ਤੇ ਕਿਹਾ ਕਿ ਘਾਟਾ ਘੱਟ ਕਰਨ ਲਈ ਸੰਘੀ ਸਰਕਾਰ ਇਕ ਕਰੋੜ ‘ਗੋਲਡ ਕਾਰਡ’ ਵੇਚ ਸਕਦੀ ਹੈ। ਅਮਰੀਕਾ ’ਚ ਨਾਗਰਿਕਤਾ ਲਈ ਯੋਗਤਾ ਸੰਸਦ ਤੈਅ ਕਰਦੀ ਹੈ, ਪਰ ਟਰੰਪ ਨੇ ਕਿਹਾ ਕਿ ‘ਗੋਲਡ ਕਾਰਡ’ ਲਈ ਸੰਸਦ ਦੀ ਮਨਜ਼ੂਰੀ ਜ਼ਰੂਰੀ ਨਹੀਂ ਹੋਵੇਗੀ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਰੂਸੀ ਕੁਲੀਨ ਵਰਗ ਵੀ ਕਾਰਡ ਖ਼ਰੀਦਣ ਲਈ ਪਾਤਰ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਹਾਂ, ਸੰਭਵ ਹੈ ਮੈਂ ਰੂਸੀ ਕੁਲੀਨ ਵਰਗ ਦੇ ਕੁਝ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਬਹੁਤ ਚੰਗੇ ਲੋਕ ਹਨ।
~PR.182~
~PR.182~
Category
🗞
News