ਜਿਲ੍ਹਾ ਫ਼ਤਹਿਗੜ੍ਹ ਸਾਹਿਬ police ਵਲੋਂ ਨਸ਼ਾ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਪੁਲਿਸ ਵਲੋਂ ਸ਼ਹਿਰ ਵਿੱਚ ਨਸ਼ਾ ਵੇਚਣ ਲਈ ਚਰਚਾ ਵਿਚ ਰਹਿਣ ਵਾਲੇ ਅਤੇ ਨਸ਼ੇ ਦਾ ਗੜ੍ਹ ਮੰਨੀ ਜਾਂਦੀ ਢਾਹਾ ਬਸਤੀ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਬਸਤੀ ਨੂੰ ਸੀਲ ਕੀਤਾ ਗਿਆ ਅਤੇ ਪੁਲਸ ਵਲੋਂ ਸਰਚ ਅਭਿਆਨ ਚੱਲਿਆ ਗਿਆ,ਇਸ ਮੌਕੇ ਐਸ ਐਚ ਓ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ,ਉਨ੍ਹਾਂ ਕਿਹਾ ਕਿ ਇਸ ਇਲਾਕਿਆਂ ਦੀਆਂ ਲਮੇਂ ਸਮੇਂ ਤੋਂ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇਸ ਜਗ੍ਹਾ ਤੇ ਵੱਡੇ ਪੱਧਰ ਤੇ ਨਸ਼ੇ ਦਾ ਵਪਾਰ ਹੁੰਦਾ ਹੈ ਜਿਸ ਤੇ ਕਾਰਵਾਈ ਅੱਜ ਇਸ ਇਲਾਕੇ ਨੂੰ ਇਕ ਸਾਈਡ ਤੋਂ ਸੀਲ ਕੀਤਾ ਗਿਆ ਹੈ ਤਾਂ ਕਿ ਨਾ ਕੋਈ ਨਸ਼ਾ ਤਸਕਰਾਂ ਇਥੇ ਆ ਸਕੇ ਅਤੇ ਨਾ ਹੀ ਕੋਈ ਇਸ ਬਸਤੀ ਵਿਚੋਂ ਨਸ਼ਾ ਲੈਕੇ ਜਾ ਸਕੇ,ਇਸ ਤਰੀਕੇ ਨਾਲ ਨਸ਼ੇ ਨੂੰ ਠੱਲ ਪਾਉਣ ਦੀ ਇਕ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ,ਦੱਸ ਦਈਏ ਇਹ ਇਲਾਕਾ ਸ਼ੋਸ਼ਲ ਮੀਡੀਆ ਤੇ ਅਕਸਰ ਚਰਚਾ ਵਿੱਚ ਬਣਿਆ ਹੋਇਆ ਹੈ
~PR.182~
~PR.182~
Category
🗞
News